ਓਵਰਸੀਜ਼ ਵਿਜ਼ਿਟਰ ਹੈਲਥ ਕਵਰ

ਆਸਟ੍ਰੇਲੀਆ ਆ ਰਹੇ ਹੋ ਅਤੇ ਸਿਹਤ ਬੀਮੇ ਦੀ ਭਾਲ਼ ਹੈ? ਅਸੀਂ ਤੁਹਾਡੀ ਜ਼ਰੂਰਤ ਅਤੇ ਬਜਟ ਦੇ ਚਲਦਿਆਂ ਸਹੀ ਕਵਰ ਲੱਭਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ।

ਸੈਲਾਨੀਆਂ ਦਾ ਇਹ ਸਿਹਤ ਕਵਰ ਤੁਹਾਡੇ ਦਿਮਾਗੀ ਬੋਝ ਨੂੰ ਦੂਰ ਕਰਦਿਆਂ ਇਸ ਸਫ਼ਰ ਦੌਰਾਨ ਲੋੜ ਪੈਣ ਤੇ ਸਸਤਾ ਇਲਾਜ ਮੁਹੱਈਆ ਕਰਵਾਉਣ ਵਿਚ ਮਦਦ ਕਰ ਸਕਦਾ ਹੈ, ਬਸ਼ਰਤੇ ਕਿ ਤੁਹਾਨੂੰ ਇਸਦੀ ਲੋੜ ਹੋਵੇ। ਤਾਂਕਿ ਤੁਸੀਂ ਪੂਰੇ ਸਕੂਨ ਨਾਲ਼ ਆਪਣੇ ਆਸਟ੍ਰੇਲੀਆ ਵਿਚਲੇ ਸਮੇਂ ਦਾ ਆਨੰਦ ਮਾਣ ਸਕੋ।

ਐੱਚਸੀਐੱਫ ਦਾ ਓਵਰਸੀਜ਼ ਵਿਜ਼ਿਟਰਜ਼ ਹੈਲਥ ਕਵਰ $11.50 ਪ੍ਰਤੀ ਹਫਤੇ ਦੀ ਘੱਟੋ-ਘੱਟ ਦਰ ਨਾਲ਼ ਇੱਕ ਵਧੀਆ ਕੀਮਤ ਉੱਤੇ ਉਪਲਬਧ ਹੈ।*

ਕੀਮਤ ਬਾਰੇ ਪਤਾ ਕਰੋ

ਐੱਚਸੀਐੱਫ ਨੂੰ ਕਿਓਂ ਚੁਣਿਆ ਜਾਵੇ?

ਅਸੀਂ ਹਾਜ਼ਿਰ ਹਾਂ ਉੱਚ ਗੁਣਵੱਤਾ ਸੇਵਾ ਪ੍ਰਦਾਨ ਕਰਨ ਲਈ ਅਤੇ ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਉਹ ਕਵਰ ਪ੍ਰਾਪਤ ਕਰੋ ਜੋ ਤੁਹਾਡੇ ਲਈ ਸਹੀ ਹੈ। ਤੁਹਾਡੇ ਉਤਪਾਦ 'ਤੇ ਨਿਰਭਰ ਕਰਦਿਆਂ, ਐੱਚਸੀਐੱਫ ਸਿਹਤ ਕਵਰ ਵਿੱਚ ਉਹ ਸਹੂਲਤਾਂ ਸ਼ਾਮਲ ਹੁੰਦੀਆਂ ਹਨ ਜਿੰਨਾ ਵਿੱਚ ਸ਼ਾਮਿਲ ਹੈ:

  • ਬਿਨਾਂ ਕਿਸੇ ਗੈਪ ਫੀਸ ਦੇ ਜੀਪੀ ਨਾਲ ਮੁਲਾਕਾਤ। ਸਾਡੇ ਐੱਚਸੀਐੱਫ ਨੈੱਟਵਰਕ ਵਿਚਲੇ ਕਿਸੇ ਵੀ ਡਾਕਟਰ ਨੂੰ ਮਿਲੋ ਅਤੇ ਹੋ ਸਕਦਾ ਹੈ ਕਿ ਤੁਹਾਨੂੰ ਕੋਈ ਖਰਚਾ ਨਾ ਕਰਨਾ ਪਵੇ।
  • ਅਪਾਤਕਲੀਨ ਸਥਿਤੀ ਵਿੱਚ ਐਂਬੂਲੈਂਸ ਕਵਰ। ਤੁਹਾਨੂੰ ਐਮਰਜੈਂਸੀ ਦੇ ਚਲਦਿਆਂ ਐਂਬੂਲੈਂਸ ਰਾਹੀਂ ਨਜ਼ਦੀਕੀ ਹਸਪਤਾਲ ਲਿਜਾਣ ਜਾਂ ਮੌਕੇ 'ਤੇ ਹੀ ਇਲਾਜ ਲਈ ਕਵਰ ਕੀਤਾ ਜਾਵੇਗਾ।
  • ਹਸਪਤਾਲ ਕਵਰ। ਜੇ ਤੁਸੀਂ ਐੱਚਸੀਐੱਫ ਨੈਟਵਰਕ ਵਿੱਚ ਸ਼ਾਮਿਲ ਕਿਸੇ ਵੀ ਪ੍ਰਾਈਵੇਟ ਹਸਪਤਾਲ ਵਿੱਚ ਜਾਂਦੇ ਹੋ, ਤਾਂ ਤੁਹਾਨੂੰ ਓਥੇ ਦੀ ਰਿਹਾਇਸ਼, ਆਪ੍ਰੇਸ਼ਨ ਥੀਏਟਰ ਦੇ ਖਰਚਿਆਂ, ਅਤੇ ਪ੍ਰੋਸਥੀਸਿਸ ਫੀਸਾਂ ਲਈ ਕਵਰ ਕੀਤਾ ਜਾ ਸਕਦਾ ਹੈ।

ਬੇਹਤਰੀਨ ਗਾਹਕ ਸੇਵਾ

ਸਾਡੀ 24 ਘੰਟੇ 7 ਦਿਨ ਹੈਲਪਲਾਈਨ ਤੁਹਾਨੂੰ 13 OVHC ਜ਼ਰੀਏ ਸਿਹਤ ਅਤੇ ਨਿੱਜੀ ਦੋਵੇਂ ਸਹਾਇਤਾ ਸੇਵਾਵਾਂ ਨਾਲ਼ ਜੋੜਨ ਲਈ ਉਪਲਬਧ ਹੈ।^

ਅਸੀਂ ਲੋੜੀਂਦੀਆਂ ਸਿਹਤ ਦੇਖਰੇਖ ਸੇਵਾਵਾਂ ਤੱਕ ਤੁਹਾਡੀ ਪਹੁੰਚ ਆਸਾਨ ਕਰਨਾ ਚਾਹੁੰਦੇ ਹਾਂ, ਜਦੋਂ ਤੁਹਾਨੂੰ ਇਸਦੀ ਲੋੜ ਹੋਵੇ। ਸਾਡੀ ਟੀਮ ਤੁਹਾਡੇ ਜੇਬ-ਖਰਚੇ ਘਟਾਉਣ ਵਿੱਚ ਮਦਦ ਕਰਨ ਲਈ ਤੁਹਾਨੂੰ ਸਾਡੇ ਨੈੱਟਵਰਕ ਵਿੱਚ ਸ਼ਾਮਿਲ ਜੀਪੀ ਜਾਂ ਪ੍ਰਾਈਵੇਟ ਹਸਪਤਾਲ ਲੱਭਣ ਵਿੱਚ ਸਹਾਇਤਾ ਕਰ ਸਕਦੀ ਹੈ। ਇਸਤੋਂ ਇਲਾਵਾ ਸਾਡੀ ਹੈਲਪਲਾਈਨ ਤੁਹਾਨੂੰ ਕਾਨੂੰਨੀ ਸੇਵਾਵਾਂ, ਟੈਕਸ ਸਲਾਹ, ਇਲੈਕਟ੍ਰੀਸ਼ੀਅਨ, ਪਲੰਬਰ ਜਾਂ ਹੋਰ ਸੇਵਾਵਾਂ ਨਾਲ਼ ਜੋੜਕੇ ਤੁਹਾਡੇ ਆਸਟ੍ਰੇਲੀਆ ਵਿਚਲੇ ਸਮੇਂ ਦੌਰਾਨ ਸਹਾਇਤਾ ਵੀ ਕਰ ਸਕਦੀ ਹੈ।

ਸਾਡਾ ਮਾਹਿਰ ਅਮਲਾ ਕਈ ਭਾਸ਼ਾਵਾਂ ਵੀ ਬੋਲਦਾ ਹੈ - ਜਦੋਂ ਤੁਸੀਂ ਫੋਨ ਕਰਦੇ ਹੋ ਤਾਂ ਵਿਕਲਪ 2 ਚੁਣੋ।

ਮਹੱਤਵਪੂਰਣ ਜਾਣਕਾਰੀ

* ਹਵਾਲੇ ਵਜੋਂ ਦਿੱਤੀ ਗਈ ਕੀਮਤ ਸਿੰਗਲ ਕਵਰ ਟਾਈਪ 'ਤੇ ਅਧਾਰਤ ਹੈ। ਕੀਮਤ ਉਮਰ ਦੇ ਅਧਾਰ 'ਤੇ ਵੱਖਰੀ ਹੋਵੇਗੀ। ਇਹ ਕਵਰ ਤੁਹਾਡੇ ਲਈ ਸਹੀ ਨਹੀਂ ਹੋਵੇਗਾ ਜੇਕਰ ਤੁਹਾਨੂੰ ਆਪਣੇ ਵੀਜ਼ੇ ਦੀ ਸ਼ਰਤ ਵਜੋਂ ਸਿਹਤ ਬੀਮਾ ਕਰਵਾਉਣ ਦੀ ਜ਼ਰੂਰਤ ਹੈ।

^ ਜ਼ਿਆਦਾਤਰ ਨਿੱਜੀ ਸਹਾਇਤਾ ਸੇਵਾਵਾਂ ਤੁਹਾਡੇ ਐੱਚਸੀਐੱਫ ਓਵਰਸੀਜ਼ ਵਿਜ਼ਟਰਸ ਕਵਰ ਦੇ ਅਧੀਨ ਨਹੀਂ ਆਉਣਗੀਆਂ। ਇਸਦਾ ਮਤਲਬ ਹੈ ਕਿ ਤੁਸੀਂ ਕਿਸੇ ਸੇਵਾ ਪ੍ਰਦਾਤਾ ਦੁਆਰਾ ਲਈ ਗਈ ਕਿਸੇ ਵੀ ਫੀਸ ਦਾ ਭੁਗਤਾਨ ਕਰਨ ਲਈ ਖੁਦ ਜ਼ਿੰਮੇਵਾਰ ਹੋਵੋਗੇ। ਇਸ ਕਿਸਮ ਦੀ ਸੇਵਾ ਦੀ ਵਰਤੋਂ ਲਈ ਐੱਚਸੀਐੱਫ ਤੁਹਾਨੂੰ ਤੀਜੀ ਧਿਰ ਦੇ ਪ੍ਰਦਾਤਾਵਾਂ ਕੋਲ ਭੇਜਣ ਦੀ ਸਲਾਹ ਦੇ ਸਕਦਾ ਹੈ। ਜੇ ਤੁਸੀਂ ਕਿਸੇ ਪ੍ਰਦਾਤਾ ਕੋਲ਼ ਇਹੋ ਜਿਹੀਆਂ ਸੇਵਾਵਾਂ ਲੈਣ ਦਾ ਫੈਸਲਾ ਕਰਦੇ ਹੋ, ਤਾਂ ਇਹ ਇਸ ਆਧਾਰ ਤੇ ਹੋਵੇਗਾ ਕਿ ਐੱਚਸੀਐੱਫ ਦੀ ਇਸ ਪ੍ਰਤੀ ਕੋਈ ਵੀ ਜ਼ਿੰਮੇਵਾਰੀ ਨਹੀਂ ਹੋਵੇਗੀ, ਅਤੇ ਨਾ ਹੀ ਤੁਸੀਂ ਇਸ ਸਾਂਝ-ਸੇਵਾ ਦੇ ਚਲਦਿਆਂ ਕਿਸੇ ਵੀ ਜ਼ਿੰਮੇਵਾਰੀ ਲਈ ਐੱਚਸੀਐੱਫ ਨੂੰ ਜ਼ਿੰਮੇਵਾਰ ਠਹਿਰਾ ਸਕਦੇ ਹੋ।